View Details << Back

ਪਿੰਡ ਬਾਲਦ ਖੁਰਦ ਚ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਆਯੋਜਿਤ
13 ਅਗਸਤ ਨੂੰ ਵੱਧ ਤੋਂ ਵੱਧ ਪਹੁੰਚ ਕੇ ਇਸ ਕੈਂਪ ਦਾ ਹਿੱਸਾ ਬਣੋ: ਸੁਖਮਨ ਬਾਲਦੀਆ

ਭਵਾਨੀਗੜ੍ਹ ( ਗੁਰਵਿੰਦਰ ਸਿੰਘ) ਪਿੰਡ ਬਾਲਦ ਖੁਰਦ ਵਿਖੇ ਦੇਸ਼ ਦੇ ਵਿੱਚ ਫੈਲ ਰਹੀ ਕੈਂਸਰ ਨਾਮ ਦੀ ਬਿਮਾਰੀ ਨੂੰ ਲੈ ਕੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੈਂਸਰ ਜਾਂਚ ਅਤੇ ਕੈਂਸਰ ਪ੍ਰਤੀ ਜਾਗਰੂਕਤਾ ਲਈ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਦਿੰਦਿਆਂ ਸੁਖਮਨ ਬਾਲਦੀਆਂ ਵੱਲੋਂ ਦੱਸਿਆ ਗਿਆ ਕਿ ਦੇਸ਼ ਭਰ ਦੇ ਵਿੱਚ ਜਿੱਥੇ ਕੈਂਸਰ ਨਾਮ ਦੀ ਬਿਮਾਰੀ ਦੀ ਬਹੁਤ ਚਰਚਾ ਹੈ ਅਤੇ ਜਿਸਦਾ ਨਾਮ ਸੁਣ ਕੇ ਲੋਕ ਡਰ ਵੀ ਜਾਂਦੇ ਹਨ ਜਿਸ ਨੂੰ ਲੈ ਕੇ ਸਾਡੀ ਪੂਰੀ ਟੀਮ ਅਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਸਹਿਯੋਗ ਦੇ ਨਾਲ ਇਹ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੈਂਸਰ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਕੈਂਸਰ ਦੀ ਜਾਂਚ ਅਤੇ ਚੈਕਅਪ ਵੀ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਕੈਂਪ ਦਾ ਹਿੱਸਾ ਬਣਨ ਦੀ ਵੀ ਅਪੀਲ ਕੀਤੀ।

   
  
  ਮਨੋਰੰਜਨ


  LATEST UPDATES











  Advertisements