View Details << Back

ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵੱਲੋਂ ਆਟੀਜ਼ਮ ਬੱਚਿਆਂ ਨਾਲ ਰੱਖੜੀ ਮਨਾਈ
ਇਹ ਨਿਸ਼ਪਾਪ ਮੁਸਕਾਨਾਂ ਮਨੁੱਖਤਾ ਦੀ ਅਸਲ ਤਸਵੀਰ ਹਨ" – ਡਾ. ਜਵੰਧਾ

ਸੰਗਰੂ(ਗੁਰਵਿੰਦਰ ਸਿੰਘ) ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਵਿਸ਼ਵਾਸ ਸਕੂਲ ਫਾਰ ਆਟੀਜ਼ਮ, ਸੰਗਰੂਰ ਵਿਖੇ ਖਾਸ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਜਪਹਰ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਵੰਧਾ ਨੇ ਬੱਚਿਆਂ ਨਾਲ ਰੱਖੜੀਆਂ ਬਣਵਾਈਆਂ ਅਤੇ ਪਿਆਰ ਤੇ ਭਰੋਸੇ ਦਾ ਸੰਦੇਸ਼ ਸਾਂਝਾ ਕਰਦਿਆਂ ਕਿਹਾ, “ਇਹ ਨਿਸ਼ਪਾਪ ਮੁਸਕਾਨਾਂ ਮਨੁੱਖਤਾ ਦੀ ਅਸਲ ਤਸਵੀਰ ਹਨ, ਇਨ੍ਹਾਂ ਨਾਲ ਤਿਉਹਾਰ ਮਨਾਉਣ ਦਾ ਅਨੁਭਵ ਆਤਮਾ ਨੂੰ ਸ਼ਾਂਤੀ ਦਿੰਦਾ ਹੈ।”ਚੇਅਰਮੈਨ ਨੇ ਸਕੂਲ ਪ੍ਰਬੰਧਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਸ਼ਵਾਸ ਸਕੂਲ ਆਟੀਜ਼ਮ ਬੱਚਿਆਂ ਦੀ ਸੰਭਾਲ, ਸਿੱਖਿਆ ਅਤੇ ਵਿਕਾਸ ਵਿੱਚ ਉਤਕ੍ਰਿਸ਼ਟ ਕੰਮ ਕਰ ਰਿਹਾ ਹੈ। ਸਹਾਰਾ ਟਰੱਸਟ ਦੇ ਸਕੱਤਰ ਅਸ਼ੋਕ ਕੁਮਾਰ ਅਤੇ ਡਾਇਰੈਕਟਰ ਡਾ. ਸੁਮਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਖੁਸ਼ੀ ਸਾਡੀ ਸਭ ਤੋਂ ਵੱਡੀ ਸਫਲਤਾ ਹੈ। ਸਕੂਲ ਪ੍ਰਿੰਸੀਪਲ ਜਾਨਵੀ ਅਤੇ ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਵੱਲੋਂ ਹੱਥੋਂ ਬਣਾਈਆਂ ਰੱਖੜੀਆਂ ਅਤੇ ਪੇਂਟਿੰਗਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਗੁਰਤੇਜ ਖੇਤਲਾ, ਕਰਮਜੀਤ ਕੌਰ, ਪੂਰਨ ਸ਼ਰਮਾ, ਨਿਰਮਲ, ਰਮਨਦੀਪ ਕੌਰ, ਕਿਰਨਦੀਪ ਕੌਰ, ਸੀਮਾ, ਸੁਨੀਤਾ ਅਤੇ ਨਿਮਿਸ਼ ਕੁਮਾਰ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements