View Details << Back

ਰੇਤਗੜ ਚ ਲੱਗਿਆ ਮਾਤਾ ਚਰਨ ਕੋਰ ਯਾਦਗਾਰੀ ਮੁਫਤ ਚੈਕਅਪ ਕੈਪ
ਅੱਖਾ ਦੇ ਮੁਫਤ ਚੈਕਅਪ ਕੈਪ ਚ ਸੋ ਤੋ ਓੁਪਰ ਮਰੀਜਾ ਨੇ ਕਰਵਾਇਆ ਚੈਕਅਪ

ਭਵਾਨੀਗੜ (ਗੁਰਵਿੰਦਰ ਸਿੰਘ)ਗੁਰਦੁਆਰਾ ਪੁਰੀ ਸਾਹਿਬ ਪਿੰਡ ਰੇਤਗੜ ਵਿਖੇ ਮਾਤਾ ਚਰਨਜੀਤ ਕੌਰ ਘੁਮਾਣ ਦੀ ਯਾਦ ਵਿੱਚ ਮਿੱਤਲ ਅੱਖਾਂ ਦਾ ਹਸਪਤਾਲ ਭਵਾਨੀਗੜ੍ਹ ਦੀ ਟੀਮ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 120 ਦੇ ਲਗਭਗ ਮਰੀਜ਼ਾ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਵ ਮਾਤਾ ਚਰਨਜੀਤ ਕੌਰ ਜੀ ਦੇ ਪੁੱਤਰ ਪਰਵਿੰਦਰ ਸਿੰਘ ਘੁਮਾਣ ਜ਼ਿਲ੍ਹਾ ਯੂਥ ਪ੍ਰਧਾਨ ਬੀ ਜੇ ਪੀ ਸੰਗਰੂਰ ਪਹੁੰਚੇ ਅਤੇ ਬੋਲਦਿਆਂ ਕਿਹਾ ਕਿ ਸਾਡੀ ਟੀਮ ਹਰ ਪਿੰਡ ਵਿੱਚ ਅੱਖਾਂ ਦਾ ਮੁਫ਼ਤ ਚੈਕ ਅੱਪ ਲਗਾਉਂਦੀ ਹੈ ਅਤੇ ਅਤੇ ਹੋਰ ਬਹੁਤ ਸਾਰੇ ਲੋਕ ਭਲਾਈ ਦੇ ਕੰਮਾ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਰਹਿੰਦੇ ਹਾਂ ਇਸ ਮੌਕੇ ਡਾ ਸਾਹਿਬ ਨੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੋਤੀਏ ਦੇ ਮਰੀਜ਼ ਵੀ ਬਹੁਤ ਜ਼ਿਆਦਾ ਆਂਉਂਦੇ ਹਨ ਇਸ ਮੌਕੇ ਤੇ ਹੋਰਨਾਂ ਤੋਂ ਬੂਟਾ ਸਿੰਘ ਰੇਤਗੜ , ਲੱਖਵੀਰ ਸਿੰਘ ਰੇਤਗੜ ,ਤਰਸੇਮ ਸਿੰਘ ਰੇਤਗੜ , ਗੁਰਪ੍ਰੀਤ ਸਿੰਘ , ਸਿੰਘ ਬਿਗੜਵਾਲ, ਸੁਖਵਿੰਦਰ ਕੌਰ, ਬੇਅੰਤ ਕੌਰ ਆਦਿ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements