View Details << Back

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ 4 ਅਗਸਤ ਨੂੰ ਗੁਰਾਇਆ ’ਚ
ਸੂਬਾ ਪ੍ਰਧਾਨ ਫੱਗੂਵਾਲਾ ਨੇ ਦਿੱਤਾ ਚੋਣ ਵਿਚ ਡੈਲੀਗੇਟਾਂ ਨੂੰ ਪਹੁੰਚਣ ਦਾ ਦਿੱਤਾ ਸੱਦਾ

ਭਵਾਨੀਗੜ (ਗੁਰਵਿੰਦਰ ਸਿੰਘ)-ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ 4 ਅਗਸਤ ਨੂੰ ਗੁਰਾਇਆ ਦੇ ਸ਼ਿੰਗਾਰ ਪੈਲੇਸ ਵਿਖੇ ਐਸੋਸੀਏਸਨ ਦੀ ਚੋਣ ਕਰਾਈ ਜਾ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਇਸ ਚੋਣ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਡੈਲੀਗੇਟ ਚੋਣ ਮੀਟਿੰਗ ਵਿਚ ਪਹੁੰਚ ਕੇ ਸੂਬਾ ਪ੍ਰਧਾਨ ਦੀ ਚੋਣ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਚੋਣ ਨੂੰ ਲੈ ਕੇ ਪੂਰੇ ਪੰਜਾਬ ਵਿਚ ਸੂਬਾ ਆਗੂਆਂ ਵਲੋਂ ਮੀਟਿੰਗਾਂ ਕਰਦਿਆਂ ਹਰ ਸ਼ਹਿਰ ਦੀ ਇਕਾਈ ਦੇ ਡੈਲੀਗੇਟਾਂ ਨੂੰ ਇਸ ਚੋਣ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 1952 ਤੋਂ ਚੱਲ ਰਹੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਜਿਸ ਦੀ ਮੁੱਖ ਦਫ਼ਤਰ ਜਲੰਧਰ ਵਿਚ ਹੈ, ਦੀ ਚੋਣ ਹਰ 2 ਸਾਲਾਂ ਬਾਅਦ ਕਰਾਈ ਜਾਂਦੀ ਹੈ, ਜਿਸ ਵਿਚ ਐਸੋਸੀਏਸ਼ਨ ਦੀਆਂ ਇਕਾਈਆਂ ਵਲੋਂ ਚੁਣੇ ਡੈਲੀਗੇਟ ਇਸ ਚੋਣ ਵਿਚ ਹਿੱਸਾ ਲੈ ਕੇ ਪੰਜਾਬ ਦੇ ਪ੍ਰਧਾਨ ਦੀ ਚੋਣ ਕਰਦੇ ਹਨ। ਇਸ ਮੌਕੇ ’ਤੇ ਪੰਜਾਬ ਦੇ ਜਨਰਲ ਸਕੱਤਰ ਸੰਜੀਵ ਲੇਖ਼ੀ, ਸੂਬਾ ਕੈਸ਼ੀਅਰ ਜਗਦੀਸ਼ ਤਾਇਲ, ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਗੋਰਾ ਅਤੇ ਸੀਨੀਅਰ ਆਗੂ ਬੀ.ਐਲ ਯਾਦਵ ਵੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements