View Details << Back

ਮਾਤਾ ਚਰਨਜੀਤ ਕੋਰ ਦੀ ਯਾਦ ਚ ਅੱਖਾਂ ਦਾ ਮੁਫਤ ਚੈਕਅਪ ਕੈਪ
120 ਮਰੀਜਾਂ ਦਾ ਕੀਤਾ ਚੈਕਅਪ : ਪਰਵਿੰਦਰ ਘੁਮਾਣ

ਭਵਾਨੀਗੜ (ਗੁਰਵਿੰਦਰ ਸਿੰਘ) : ਸਮਾਜ ਸੇਵਾ ਚ ਜਿਥੇ ਹਰ ਰੋਜ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵਲੋ ਵੱਖ ਵੱਖ ਕੈਪਾ ਦਾ ਆਯੋਜਨ ਕਰਕੇ ਸਮਾਜਸੇਵਾ ਚ ਯੋਗਦਾਨ ਪਾਇਆ ਜਾਦਾ ਹੈ ਓੁਥੇ ਹੀ ਪਿਛਲੇ ਸਮੇ ਤੋ ਵੱਖ ਵੱਖ ਪਿੰਡਾ ਵਿਚ ਅੱਖਾਂ ਦੇ ਫਰੀ ਚੈਕਅਪ ਕੈਪ ਲਾਓੁਦਿਆਂ ਪਰਵਿੰਦਰ ਸਿੰਘ ਘੁਮਾਣ ਅਤੇ ਓੁਹਨਾ ਦੀ ਟੀਮ ਜਿਲਾ ਸੰਗਰੂਰ ਦੇ ਸਬ ਡਵੀਜਨ ਭਵਾਨੀਗੜ ਦੇ ਪਿੰਡ ਚੰਨੋ ਵਿਖੇ ਪਹੁੰਚੀ ਅਤੇ ਗੁਰਦੁਆਰਾ ਸਾਹਿਬ ਪਿੰਡ ਚੰਨੋਂ ਵਿਖੇ ਮਾਤਾ ਚਰਨਜੀਤ ਕੌਰ ਘੁਮਾਣ ਦੀ ਯਾਦ ਵਿੱਚ ਮਿੱਤਲ ਅੱਖਾਂ ਦਾ ਹਸਪਤਾਲ ਭਵਾਨੀਗੜ੍ਹ ਦੀ ਟੀਮ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 120 ਦੇ ਲਗਭਗ ਮਰੀਜ਼ਾ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਵ ਮਾਤਾ ਚਰਨਜੀਤ ਕੌਰ ਜੀ ਦੇ ਪੁੱਤਰ ਪਰਵਿੰਦਰ ਸਿੰਘ ਘੁਮਾਣ ਜ਼ਿਲ੍ਹਾ ਯੂਥ ਪ੍ਰਧਾਨ ਬੀ ਜੇ ਪੀ ਸੰਗਰੂਰ ਪਹੁੰਚੇ ਅਤੇ ਓੁਹਨਾ ਬੋਲਦਿਆਂ ਕਿਹਾ ਕਿ ਸਾਡੀ ਟੀਮ ਇਲਾਕੇ ਦੇ ਹਰ ਪਿੰਡ ਵਿੱਚ ਅੱਖਾਂ ਦਾ ਮੁਫ਼ਤ ਚੈਕ ਅੱਪ ਲਗਾਉਂਦੀ ਹੈ ਅਤੇ ਅਤੇ ਹੋਰ ਬਹੁਤ ਸਾਰੇ ਲੋਕ ਭਲਾਈ ਦੇ ਕੰਮਾ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਰਹਿੰਦੇ ਹਾਂ ਇਸ ਮੌਕੇ ਡਾ ਸਾਹਿਬ ਨੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੋਤੀਏ ਦੇ ਮਰੀਜ਼ ਵੀ ਬਹੁਤ ਜ਼ਿਆਦਾ ਆਂਉਂਦੇ ਹਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹੋਰ ਜਰਨੈਲ ਸਿੰਘ, ਜਸਪਾਲ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਜੱਗਾ ਸਿੰਘ, ਗੁਰਸੇਵਕ ਸਿੰਘ ਬਿਗੜਵਾਲ, ਸੁਖਵਿੰਦਰ ਕੌਰ, ਬੇਅੰਤ ਕੌਰ ਆਦਿ ਹਾਜ਼ਰ ਸਨ। ਇਸ ਮੋਕੇ ਨਗਰ ਨਿਵਾਸੀਆਂ ਨੇ ਜਿਥੇ ਕੈਪ ਲਾਓੁਣ ਵਾਲੀ ਸਮੂਹ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਨੋਜਵਾਨਾ ਵਲੋ ਕੀਤੇ ਇਸ ਓੁਪਰਾਲੇ ਦੀ ਭਰਭੂਰ ਸ਼ਲਾਘਾ ਕਰਦਿਆ ਪਰਵਿੰਦਰ ਸਿੰਘ ਘੁਮਾਣ ਅਤੇ ਸਾਰੀ ਟੀਮ ਨੂੰ ਸ਼ਾਬਾਸ਼ੀ ਦਿੱਤੀ ਅਤੇ ਧੰਨਵਾਦ ਕੀਤਾ।

   
  
  ਮਨੋਰੰਜਨ


  LATEST UPDATES











  Advertisements