View Details << Back

ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋ ਭਵਾਨੀਗੜ ਚ ਪਰਿਵਾਰ ਮਿਲਣੀ
ਚੰਗੇ ਅੰਕ ਹਾਸਲ ਕਰਨ ਨੇ ਪੱਤਰਕਾਰ ਮੇਜਰ ਸਿੰਘ ਮੱਟਰਾ ਦੀ ਬੇਟੀ ਨੂੰ ਦਿੱਤੀ ਸ਼ਾਬਾਸੀ

ਭਵਾਨੀਗੜ 22 ਮਈ (ਗੁਰਵਿੰਦਰ ਸਿੰਘ) : ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੇਸ਼ ਅੰਦਰ ਬਣਾਏ ਤੁਅੱਸਬੀ ਮਾਹੌਲ ਅਤੇ ਪੰਜਾਬ ਦੀ ਵਿਗੜਦੀ ਜਾ ਰਹੀ ਅਰਥ ਵਿਵਸਥਾ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਹਾਲਤਾਂ ਵਿੱਚ ਸੁਧਾਰ ਕਰਨ ਲਈ ਸ਼ੋਸ਼ੇਬਾਜ਼ੀ ਕਰਨ ਦੀ ਥਾਂ ਠੋਸ ਕਦਮ ਚੁੱਕਣ ਦੀ ਲੋੜ ਹੈ। ਉਹ ਅੱਜ ਇੱਥੇ ਸ਼ਹਿਰ ਵਿੱਚ ਪਾਰਟੀ ਵਰਕਰਾਂ ਅਤੇ ਕੁੱਝ ਹੋਰ ਸ਼ਹਿਰ ਵਾਸੀਆਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ।
ਸ੍ਰੀ ਸਿੰਗਲਾ ਨੇ ਕਿਹਾ ਕਾਂਗਰਸ ਪਾਰਟੀ ਆਪਣੇ ਰਾਜਕਾਲ ਦੌਰਾਨ ਹਮੇਸ਼ਾ ਦੇਸ਼ ਦੀ ਇਕਮੁੱਠਤਾ, ਭਾਈਚਾਰਕ ਸਾਂਝ ਅਤੇ ਪੰਜਾਬ ਦੇ ਵਿਕਾਸ ਲਈ ਤੱਤਪਰ ਰਹੀ ਹੈ। ਉਨ੍ਹਾਂਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਸਮੇਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਿਕਾਰਡਤੋੜ ਵਿਕਾਸ ਕਾਰਜ ਨੇਪਰੇ ਚਾੜ੍ਹੇ ਗਏ,ਪਰ ਆਪ ਸਰਕਾਰ ਬਣਦਿਆਂ ਹੀ ਇਨ੍ਹਾਂ ਵਿਕਾਸ ਕਾਰਜਾਂ ਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ। ਉਨ੍ਹਾਂ ਪਾਰਟੀ ਵਰਕਰਾਂ ਨੂੰ ਆਪਸੀ ਤਾਲਮੇਲ ਵਧਾਉਣ ਤੇ ਜ਼ੋਰ ਦਿੱਤਾ।ਇਸ ਮੋਕੇ ਸਿੰਗਲਾ ਭਵਾਨੀਗੜ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਮੱਟਰਾ ਦੇ ਘਰ ਪੁੱਜੇ ਜਿੱਥੇ ਓੁਹਨਾ ਮੇਜਰ ਸਿੰਘ ਮੱਟਰਾ ਦੇ ਵੱਡੇ ਭਰਾ ਦੀ ਅਕਾਲ ਚਲਾਣੇ ਦਾ ਦੁੱਖ ਪ੍ਰਗਟ ਕੀਤਾ ਓੁਥੇ ਹੀ ਓੁਹਨਾ ਪਿਛਲੇ ਦਿਨੀ ਆਏ ਸੀਬੀਅੇਸਈ ਦੇ ਨਤੀਜਿਆ ਚ ਚੰਗੇ ਅੰਕ ਹਾਸਲ ਕਰਨ ਤੇ ਮੇਜਰ ਸਿੰਘ ਮੱਟਰਾ ਦੀ ਬੇਟੀ ਨੂੰ ਸ਼ਾਬਾਸ਼ੀ ਦਿੰਦਿਆ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਚਲਦਿਆ ਸਿੰਗਲਾ ਵਲੋਗਾਧੀ ਨਗਰ ਵਿੱਚ ਕਾਗਰਸੀ ਮਹਿਲਾ ਵਰਕਰ ਕਸਮੀਰੋ ਕੋਰ ਦੇ ਬੇਟੀ ਕੁੱਝ ਸਮਾ ਪਹਿਲਾ ਅਕਾਲ ਚਲਾਣਾ ਕਰ ਗਏ ਉਹਨਾ ਦੇ ਘਰ ਦੁੱਖ ਸਾਝਾ ਕੀਤਾ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਜਗਤਾਰ ਨਮਾਦਾ, ਮੰਗਤ ਸ਼ਰਮਾਂ, ਹਰਮਨਜੀਤ ਸਿੰਘ, ਮਿੱਠੂ ਖ਼ਾਨ, ਸੁਖਜਿੰਦਰ ਸਿੰਘ ਬਿੱਟੂ ਤੂਰ, ਵਰਿੰਦਰ ਮਿੱਤਲ, ਤਰਸੇਮ ਜਿੰਦਲ ਅਤੇ ਵਿਜੈ ਕੁਮਾਰ ਸਿੰਗਲਾ ਆਦਿ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements