ਕਾਕੜਾ ਪੰਚਾਇਤ ਵੱਲੋਂ ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਸ਼ਾਨਦਾਰ ਤਰੀਕੇ ਨਾਲ ਕੀਤੇ ਵਿਆਹ

ਭਵਾਨੀਗੜ੍ਹ *ਗੁਰਵਿੰਦਰ ਸਿੰਘ) ਭਵਾਨੀਗੜ੍ਹ ਦੇ ਨੇੜਲੇ ਪਿੰਡ ਕਾਕੜਾ ਦੀ ਪੰਚਾਇਤ ਅਤੇ ਸਰਪੰਚ ਮੇਜਰ ਸਿੰਘ ਚੱਠਾ ਅਤੇ ਅਕਾਲ ਚੱਠਾ ਅਤੇ ਜਤਿੰਦਰ ਸਰਪੰਚ ਦੀ ਸਮੂਹ ਟੀਮ ਦੇ ਵੱਲੋਂ 4 ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਧੂਮ-ਧਾਮ ਨਾਲ ਵਿਆਹ ਕੀਤੇ ਗਏ ਇਸ ਮੌਕੇ ਜਾਣਕਾਰੀ ਦਿੰਦੇਆਂ ਅਕਾਲ ਚੱਠਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਟਰੈਕਟਰ ਟੋਚਨ ਮੁਕਾਬਲੇ ਕਰਵਾਉਂਦੇ ਆ ਰਹੇ ਸੀ ਅਤੇ ਸਰਕਾਰ ਵੱਲੋਂ ਰੋਕ ਲੱਗਣ ਤੋਂ ਬਾਅਦ ਇੱਕ ਚੰਗੇ ਉਪਰਾਲੇ ਦੀ ਸ਼ੁਰੂਆਤ ਕੀਤੀ ਅਤੇ ਜਿਸ ਉਪਰੰਤ ਉਹਨਾਂ ਚਾਰ ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਲਈ ਇੱਕ ਪਹਿਲ ਕੀਤੀ ਅਤੇ ਬੜੀ ਧੂਮ ਧਾਮ ਨਾਲ ਵਿਆਹ ਕਰਵਾਇਆ ਗਿਆ। ਜਿਸ ਦੇ ਵਿੱਚ ਕਈ ਵੱਡੇ ਨਾਮੀ ਕਲਾਕਾਰਾਂ ਵੱਲੋਂ ਸ਼ਿਰਕਤ ਵੀ ਕੀਤੀ ਗਈ ਅਤੇ ਨਾਲ ਹੀ ਲੜਕੀਆਂ ਨੂੰ ਉਹਨਾਂ ਦੇ ਘਰ ਚ ਵਰਤਨ ਵਾਲੇ ਸਮਾਨ ਦੇ ਕੇ ਉਹਨਾਂ ਨੂੰ ਵਿਦਾ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਹਰ ਇੱਕ ਸੋਚਦਾ ਹੈ ਕਿ ਮੇਰੀ ਧੀ ਦਾ ਵਿਆਹ ਨੂੰ ਚੰਗੇ ਤਰੀਕੇ ਕੀਤਾ ਜਾਵੇ ਅਤੇ ਉਸੇ ਤਰ੍ਹਾਂ ਇਹਨਾਂ ਲੜਕੀਆਂ ਦੇ ਵਿਆਹ ਕੀਤੇ ਗਏ। ਇਸ ਮੌਕੇ ਖਾਸ ਤੌਰ ਤੇ ਹਲਕਾ ਵਿਧਾਇਕ ਮੈਡਮ ਨਰਿੰਦਰ ਕੌਰ ਭਰਾ ਵੱਲੋਂ ਵੀ ਪਹੁੰਚ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ।