ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਰਜਿ ਦੀ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਲੱਬ ਦੇ ਸਾਰੇ ਮੈਂਬਰ ਹਾਜ਼ਰ ਸਨ। ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਵੱਲੋਂ ਆਪਣੇ ਦੋ ਸਾਲ ਦੇ ਕਾਰਜਕਾਲ ਵਿੱਚ ਸਾਥ ਦੇਣ ਤੇ ਸਭਨਾਂ ਦਾ ਧੰਨਵਾਦ ਕਰਦਿਆਂ ਪੁਰਾਣੀ ਬਾਡੀ ਭੰਗ ਕਰਨ ਦਾ ਐਲਾਨ ਕੀਤਾ।ਇਸ ਉਪਰੰਤ ਰਣਧੀਰ ਸਿੰਘ ਫੱਗੂਵਾਲਾ, ਮੇਜਰ ਸਿੰਘ ਮੱਟਰਾਂ ਅਤੇ ਚਰਨਜੀਵ ਕੌਸਲ ਦੀ ਨਿਗਰਾਨੀ ਹੇਠ ਚੋਣ ਕਰਵਾਈ ਗਈ, ਜਿਸ ਵਿੱਚ ਗੁਰਦਰਸ਼ਨ ਸਿੰਘ ਸਿੱਧੂ ਪ੍ਰਧਾਨ, ਜਰਨੈਲ ਸਿੰਘ ਮਾਝੀ ਚੇਅਰਮੈਨ, ਸਰਪ੍ਰਸਤ ਵਿਕਾਸ ਮਿੱਤਲ, ਗੁਰਪ੍ਰੀਤ ਸਿੰਘ ਗਰੇਵਾਲ ਜਨਰਲ ਸਕੱਤਰ ਅਤੇ ਤਰਸੇਮ ਕਾਂਸਲ ਖਜਾਨਚੀ ਚੁਣੇ ਗਏ।
ਮੀਟਿੰਗ ਵਿੱਚ ਮੁਕੇਸ਼ ਕੁਮਾਰ ਸਿੰਗਲਾ, ਗੁਰਵਿੰਦਰ ਸਿੰਘ ਰੋਮੀ, ਵਿਜੈ ਗਰਗ, ਅਮਨਦੀਪ ਸਿੰਘ ਮਾਝਾ, ਮਨਦੀਪ ਅੱਤਰੀ, ਲਖਵਿੰਦਰਪਾਲ ਗਰਗ, ਇਕਬਾਲ ਸਿੰਘ ਫੱਗੂਵਾਲਾ, ਮਨੋਜ਼ ਕੁਮਾਰ ਸ਼ਰਮਾ, ਸੰਜੀਵ ਝਨੇੜੀ, ਵਿਜੈ ਸਿੰਗਲਾ, ਹਰਜੀਤ ਸਿੰਘ ਨਿਰਮਾਣ, ਰਾਜ ਕੁਮਾਰ ਖੁਰਮੀ, ਕ੍ਰਿਸ਼ਨ ਗਰਗ, ਪਰਮਜੀਤ ਸਿੰਘ ਕਲੇਰ, ਭੀਮਾ ਭੱਟੀਵਾਲ, ਸੋਹਣ ਸਿੰਘ ਸੋਢੀ, ਜਸਪ੍ਰੀਤ ਸਿੰਘ, ਜਤਿੰਦਰ ਸੈਂਟੀ, ਹੈਪੀ ਸ਼ਰਮਾ, ਕ੍ਰਿਸ਼ਨ ਚੌਹਾਨ, ਪੁਸ਼ਪਿੰਦਰ ਸਿੰਘ ਮਾਝੀ, ਬੂਟਾ ਸਿੰਘ ਸੋਹੀ, ਰਾਜੀਵ ਸ਼ਰਮਾ, ਦਵਿੰਦਰ ਰਾਣਾ ਅਤੇ ਪ੍ਰੇਮਜੀਤ ਸਿੰਘ ਗਰੇਵਾਲ ਹਾਜ਼ਰ ਸਨ