ਪੱਤਰਕਾਰ ਤੇ ਹੋਏ ਹਮਲੇ ਦੀ ਜਮਹੂਰੀ ਕਿਸਾਨ ਸਭਾ ਵਲੋ ਨਿੰਦਾ
ਬੋਲਣ ਅਤੇ ਲਿਖਣ ਦੀ ਅਜਾਦੀ ਤੇ ਹਮਲਾ : ਧਰਮਿੰਦਰ ਸਿੰਘ ਪਿਸੋਰ

ਮੂਨਕ ਤੇ ਲਹਿਰਾਗਾਗਾ (ਮਾਲਵਾ ਬਿਓੁਰੋ) ਬੀਤੇਂ ਦਿਨੀਂ ਮੂਨਕ ਤੋਂ ਪੱਤਰਕਾਰ ਕੁਲਦੀਪ ਸਿੰਘ ਤੇ ਹੋਏ ਹਮਲੇ ਦੀ ਜਮਹੂਰੀ ਕਿਸਾਨ ਸਭਾ ਸਖ਼ਤ ਨਿੰਦਿਆਂ ਕਰਦੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਾਂ ਤੇ ਹੋ ਰਹੇ ਚੌਤਰਫਾ ਹਮਲੇ ਬੇਹੱਦ ਚਿੰਤਾਜਨਕ ਵਰਤਾਰਾ ਹੈ,ਜੋ ਕਿ ਬੋਲਣ ਦੀ ਆਜ਼ਾਦੀ ਦੇ ਪ੍ਰਗਟਾਵੇ ਤੇ ਜ਼ਬਰੀ ਪਾਬੰਦੀਆਂ ਅਤੇ ਜ਼ੁਬਾਨਬੰਦੀ ਰਾਹੀਂ ਲੋਕਾਂ ਦੀ ਅਵਾਜ਼ ਨੂੰ ਧੱਕੇਸ਼ਾਹੀ ਨਾਲ ਦਬਾਇਆ ਜਾ ਰਿਹਾ ਹੈ, ਜਿਸਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਧਰਾਤਲ ਪੱਧਰ ਤੇ ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਤੇ ਹਰ ਦਿਨ ਹਮਲੇ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ, ਪਰੰਤੂ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਹਨਾਂ ਕਿਹਾ ਕਿ ਇਹ ਪੱਤਰਕਾਰ ਵੀਰ ਅਪਣੀ ਜ਼ਿੰਦਗੀ ਜ਼ੋਖਮ ਵਿੱਚ ਧਕੇਲ ਕੇ ਲੋਕਾਂ ਦੀ ਅਵਾਜ਼ ਬੁਲੰਦ ਕਰਦੇ ਹਨ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਬਣਦੀ ਠੋਸ ਕਾਰਵਾਈ ਨਾਂ ਕੀਤੀ ਗਈ ਤਾਂ ਯੂਨੀਅਨ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਉਹਨਾਂ ਪੱਤਰਕਾਰ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੱਤਰਕਾਰਾਂ ਨਾਲ ਹਰ ਸਮੇਂ ਹਰ ਸੰਭਵ ਸਾਥ ਦੇਣ ਲਈ ਤਿਆਰ ਹਨ, ਅਤੇ ਜੇਕਰ ਪੱਤਰਕਾਰ ਕੋਈ ਸੰਘਰਸ਼, ਧਰਨਾ ਆਦਿ ਦੇਣਗੇ ਤਾਂ ਉਹਨਾਂ ਵੱਲੋਂ ਡਟਕੇ ਹਮਾਇਤ ਕੀਤੀ ਜਾਵੇਗੀ।