ਭਵਾਨੀਗੜ (ਗੁਰਵਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਜਥੇਦਾਰ ਹਰਜੀਤ ਸਿੰਘ ਸਜੂਮਾ ਦੀ ਅਗਵਾਈ ਵਿੱਚ ਪਿੰਡ ਖਡਿਆਲ, ਜ਼ਿਲ੍ਹਾ ਸੰਗਰੂਰ ਵਿਖੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਗ੍ਰਿਫਤਾਰੀ ਦੀ ਯਾਦ ਵਿੱਚ ਧਾਰਮਿਕ ਸਮਾਗਮ 20 ਅਗਸਤ 2025 ਨੂੰ ਮਨਾਇਆ ਜਾਵੇਗਾ। ਜਥੇਦਾਰ ਰਾਮਪੁਰਾ ਨੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਸਮਾਗਮ ਧਾਰਮਿਕ ਸੁਰ ਨਾਲ ਆਯੋਜਿਤ ਹੋਵੇਗਾ, ਜਿਸ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀਆਂ ਗ੍ਰਿਫਤਾਰੀਆਂ, ਉਹਨਾਂ ਦੇ ਜੀਵਨ ਅਤੇ ਕੌਮੀ ਸੇਵਾਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੇਵਾ ਸਿੰਘ ਠੀਕਰੀਵਾਲਾ, ਜੋ ਪਰਜਾ ਮੰਡਲ ਲਹਿਰ ਦੇ ਮੋਢੀ ਅਤੇ ਸਿੱਖ ਸਮਾਜ ਸੁਧਾਰਕ ਸਨ, ਨੇ ਪਟਿਆਲਾ ਰਿਆਸਤ ਦੀਆਂ ਜ਼ੁਲਮੀ ਨੀਤੀਆਂ ਅਤੇ ਬਰਤਾਨਵੀ ਹਕੂਮਤ ਦੇ ਵਿਰੁੱਧ ਅਹਿਮ ਰੋਲ ਅਦਾ ਕੀਤਾ। ਇਸ ਸਮਾਗਮ ਦਾ ਮੁੱਖ ਉਦੇਸ਼ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਨਾ ਅਤੇ ਅਗਲੀਆਂ ਪੀੜ੍ਹੀਆਂ ਨੂੰ ਉਹਨਾਂ ਦੇ ਸੰਘਰਸ਼ ਤੋਂ ਪ੍ਰੇਰਣਾ ਦੇਣਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਾਰਜਕਾਰੀ ਮੈਂਬਰ ਪੰਜਾਬ ਹਰਜੀਤ ਸਿੰਘ ਸਜੂਮਾਂ ਨੇ ਸਮੂਹ ਸੰਗਤਾਂ, ਸਮਾਜ ਸੇਵੀ ਸੰਸਥਾਵਾਂ, ਅਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ 20 ਅਗਸਤ 2025 ਨੂੰ ਪਿੰਡ ਖਡਿਆਲ ਵਿਖੇ ਆਯੋਜਿਤ ਇਸ ਧਾਰਮਿਕ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਇਹ ਸਮਾਗਮ ਸੇਵਾ ਸਿੰਘ ਠੀਕਰੀਵਾਲਾ ਦੀਆਂ ਕੌਮੀ ਸੇਵਾਵਾਂ, ਸਮਾਜ ਸੁਧਾਰਕ ਯਤਨਾਂ, ਅਤੇ ਸ਼ਹੀਦੀ ਨੂੰ ਸਤਿਕਾਰ ਅਤੇ ਸਿਦਕ ਨਾਲ ਸਮਰਪਿਤ ਹੋਵੇਗਾ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਵਿੱਚ ਜਥੇਦਾਰ ਹਰਜੀਤ ਸਿੰਘ ਸਜੂਮਾ ਸੀਨੀਅਰ ਅਡਜੈਕਟਿਵ ਮੈਂਬਰ ਪੰਜਾਬ, ਸਤਿਨਾਮ ਸਿੰਘ ਰੱਤੋਕੇ ਜ਼ਿਲ੍ਹਾ ਯੂਥ ਪ੍ਰਧਾਨ ਸੰਗਰੂਰ, ਜਥੇਦਾਰ ਹਰਮਿੰਦਰ ਸਿੰਘ ਜੈਜੀਆ, ਜਥੇਦਾਰ ਮਲਕੀਤ ਸਿੰਘ ਖੇਤਲਾ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਬਲਿਆਲ, ਦਲੀਪ ਸਿੰਘ ਅਕਬਰਪੁਰ ਜ਼ਿਲ੍ਹਾ ਜਰਨਲ ਸਕੱਤਰ, ਬਲਬੀਰ ਸਿੰਘ ਖਡਿਆਲ, ਬਲਜਿੰਦਰ ਸਿੰਘ ਖਡਿਆਲ, ਸਤਿਗੁਰ ਸਿੰਘ ਖਡਿਆਲ, ਅਮਰਦੀਪ ਸਿੰਘ ਅਣਖੀ, ਦਰਸ਼ਨ ਸਿੰਘ ਖਡਿਆਲ, ਚਮਕੌਰ ਸਿੰਘ ਖਡਿਆਲ, ਹਰਬੰਸ ਸਿੰਘ ਖਡਿਆਲ, ਮਨਪ੍ਰੀਤ ਸਿੰਘ ਖਡਿਆਲ, ਜਗਰਾਜ ਸਿੰਘ ਖਡਿਆਲ, ਦਲੀਪ ਸਿੰਘ ਖਡਿਆਲ, ਕਰਨਵੀਰ ਸਿੰਘ ਖਡਿਆਲ, ਜਿਲ੍ਹਾ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਬਲਜੀਤ ਕੌਰ ਜਖੇਪਲ, ਬੀਬੀ ਗੁਰਜੀਤ ਕੌਰ ਜਿਲ੍ਹਾ ਇਸਤਰੀ ਵਿੰਗ ਦੇ ਮੀਤ ਪ੍ਰਧਾਨ, ਬੀਬੀ ਸਰਬਜੀਤ ਕੌਰ ਖਡਿਆਲੀ ਬੀਬੀ ਪਰਮਜੀਤ ਕੌਰ ਖਡਿਆਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਸ਼ਾਮਿਲ ਸਨ।