ਸੈਂਟ ਥੋਮਸ ਸਕੂਲ ਦੀ ਟੀਮ ਨੇ ਮਾਰੀ ਬਾਜੀ
ਜੋਨਲ ਪੱਧਰੀ ਰੱਸਾਕਸ਼ੀ ਅੰਡਰ 17 ਚ ਟੀਮ ਨੇ ਪਹਿਲਾ ਸਥਾਨ ਕੀਤਾ ਹਾਸਲ

ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਸਰਕਾਰ ਵਲੋ ਜਿਥੇ ਸੂਬੇ ਦੇ ਨੋਜਵਾਨਾ ਨੂੰ ਨਸ਼ਿਆ ਦੀ ਦਲਦਲ ਚੋ ਬਾਹਰ ਕੱਡਣ ਲਈ ਪੰਜਾਬ ਅੰਦਰ "ਯੁੱਧ ਨਸ਼ਿਆਂ ਵਿਰੁੱਧ" ਦੇ ਬੈਨਰ ਹੇਠ ਪਿਛਲੇ ਸਮੇ ਤੋ ਪੂਰੇ ਪੰਜਾਬ ਚ ਅਭਿਆਨ ਚਲਾਇਆ ਹੋਇਆ ਹੈ ਓੁਥੇ ਹੀ ਪੰਜਾਬ ਦੇ ਨੋਜਵਾਨਾ ਨੂੰ ਨਸ਼ਿਆ ਤੋ ਦੂਰ ਰੱਖਣ ਅਤੇ ਸਰੀਰਕ ਫਿੱਟਨੈਸ ਲਈ ਗਰਾਓੁਡ ਦੀਆਂ ਖੇਡਾ ਨਾਲ ਜੋੜਨ ਲਈ ਪਿਛਲੇ ਤਿੰਨ ਸਾਲਾ ਤੋ ਭਰਭੂਰ ਕੋਸ਼ਿਸਾ ਕੀਤੀਆ ਜਾ ਰਹੀਆ ਹਨ ਜਿਸ ਸਦਕਾ ਸੂਬਾ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆ ਆਸਾ ਨੂੰ ਬੂਰ ਪੈਦਾ ਵੀ ਵਿਖਾਈ ਦੇਣ ਲੱਗਿਆ ਹੈ ਜਿਸ ਦੇ ਚਲਦਿਆ ਪੰਜਾਬ ਦੇ ਸਕੂਲਾ ਅੰਦਰ ਵੀ ਖੇਡਾ ਨੂੰ ਓੁਤਸ਼ਾਹਿਤ ਕਰਦਿਆ ਜਿਲਾ ਸੰਗਰੂਰ ਅੰਦਰ ਖੇਡਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਿਲੇ ਦੇ ਵੱਖ ਵੱਖ ਸਕੂਲਾ ਦੇ ਖਿਡਾਰੀਆ ਵਲੋ ਵੱਖ ਵੱਖ ਖੇਡਾ ਵਿਚ ਭਾਗ ਲਿਆ ਗਿਆ ਤੇ ਇਸੇ ਦੇ ਚਲਦਿਆ ਜੋਨਲ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਸੈਟ ਥੋਮਸ ਸਕੂਲ ਭਵਾਨੀਗੜ ਦੀ ਅੰਡਰ 17 ਦੀ ਰੱਸਾਕਸ਼ੀ ਟੀਮ ਨੇ ਭਾਗ ਲੈਦਿਆ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਥੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਓੁਥੇ ਹੀ ਓੁਹਨਾ ਆਪਣੇ ਸਕੂਲ ਦਾ ਨਾ ਵੀ ਰੋਸ਼ਨ ਕੀਤਾ । ਟੀਮ ਦੀ ਵਧੀਆ ਕਾਰਗੁਜਾਰੀ ਨੂੰ ਲੈਕੇ ਸੈਟ ਥੋਮਸ ਸਕੂਲ ਦੇ ਪਿ੍ੰਸੀਪਲ ਪੰਕਜ ਸਿੰਗਲਾ . ਮੈਨੇਜਮੈਟ ਕਮੇਟੀ ਮੈਬਰ ਰਾਜਿੰਦਰ ਮਿੱਤਲ.ਮੋਹਿਤ ਮਿੱਤਲ ਨੇ ਰੱਸਾਕਸ਼ੀ ਮੁਕਾਬਲਿਆ ਚ ਬਾਜੀ ਮਾਰਨ ਵਾਲੀ ਟੀਮ ਨੂੰ ਸਾਬਾਸੀ ਦਿੰਦਿਆ ਸਨਮਾਨਿਤ ਕੀਤਾ ਇਸ ਮੋਕੇ ਓੁਹਨਾ ਟੀਮ ਦੇ ਚੰਗੇ ਪ੍ਰਦਰਸ ਲਈ ਸਕੂਲ ਦੇ ਕੋਚ ਮੈਡਮ ਰਾਜ ਰਾਣੀ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਹੋਰਨਾ ਖੇਡਾ ਵਿਚ ਸਕੂਲ ਦੇ ਖਿਡਾਰੀ ਹੋਰ ਹੰਭਲਾ ਮਾਰਦਿਆ ਚੰਗਾ ਪ੍ਰਦਰਸ਼ਨ ਕਰਨਗੇ । ਜਿਕਰਯੋਗ ਹੈ ਕਿ ਸਕੂਲ ਵਿਚ ਖਿਡਾਰੀਆ ਦੇ ਕੋਚ ਮੈਡਮ ਰਾਜ ਰਾਣੀ ਖੁੱਦ ਹਾਕੀ ਦੇ ਨੈਸ਼ਨਲ ਗੋਲਡ ਮੈਡਲਿਸਟ ਹਨ ਅਤੇ ਪਿਛਲੇ ਸਾਲਾ ਦੋਰਾਨ ਵੀ ਓੁਹਨਾ ਸੂਬਾ ਸਰਕਾਰ ਵਲੋ ਕਰਵਾਏ ਮੁਕਾਬਲਿਆ ਚ ਪੰਜਾਬ ਦੀ ਅਗਵਾਈ ਕਰਦੀ ਟੀਮ ਚ ਸ਼ਾਮਲ ਹੋਕੇ ਨੈਸ਼ਨਲ ਪੱਧਰ ਤੋ ਗੋਲਡ ਮੈਡਲ ਇਲਾਕਾ ਭਵਾਨੀਗੜ ਦੀ ਝੋਲੀ ਚ ਪਾਇਆ ਸੀ । ਇਸ ਮੋਕੇ ਨਵਨੀਤ ਕੋਰ.ਗੁਰਵਿੰਦਰ ਸਿੰਘ.ਰਾਜੇਸ਼ ਕੁਮਾਰ ਤੋ ਇਲਾਵਾ ਸੈਟ ਥੋਮਸ ਸਕੂਲ ਦਾ ਸਮੂਹ ਸਟਾਫ ਵੀ ਮੋਜੂਦ ਸੀ।