ਜਿਲ੍ਹੇ ਪੱਧਰੀ ਮੁਕਾਬਲਿਆਂ 'ਚ ਅਲਪਾਈਨ ਪਬਲਿਕ ਸਕੂਲ ਦੇ ਵਿਦਿਆਰਥੀਆ ਮਾਰੀ ਬਾਜੀ
ਕਰਾਟਿਆ ਚੋ ਬਾਜੀ ਮਾਰਦਿਆ ਗੋਲਡ ਮੈਡਲ ਕੀਤਾ ਹਾਸਲ
ਭਵਾਨੀਗੜ (ਗੁਰਵਿੰਦਰ ਸਿੰਘ) ਖੇਡਾਂ ਦੇ ਚੱਲ ਰਹੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ ਕਰਾਟਿਆਂ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ । ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਸਹਿਜਪ੍ਰੀਤ ਕੌਰ (ਚੌਥੀ ਜਮਾਤ) , ਸਹਿਜਵੀਰ ਸਿੰਘ (ਦੂਜੀ ਜਮਾਤ), ਦਿਲਜੋਤ ਕੌਰ (ਚੌਥੀ ਜਮਾਤ) , ਜਪਨੀਤ ਕੌਰ (ਪੰਜਵੀਂ ਜਮਾਤ) ਨੂੰ ਸਕੂਲ ਪ੍ਰਿੰਸੀਪਲ ਸ੍ਰੀਮਤੀ ਰੋਮਾ ਅਰੋੜਾ ਨੇ ਵਧਾਈਆਂ ਦਿੱਤੀਆਂ ਅਤੇ ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਹਰ ਸਾਲ ਪੜ੍ਹਾਈ ਵਿੱਚ ਵਧੀਆਂ ਅੰਕ ਪ੍ਰਾਪਤ ਕਰਨ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ ।